Chande Hazaar Aalam


ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ ।
ਚਰੇਂਦੀ ਆਈ ਲੇਲੜੇ, ਤੁਮੇਂਦੀ ਉੱਨ ਕੁੜੇ ।ਰਹਾਉ।

ਉੱਚੀ ਘਾਟੀ ਚੜ੍ਹਦਿਆਂ, ਤੇਰੇ ਕੰਡੇ ਪੈਰ ਪੁੜੇ ।
ਤੈਂ ਜੇਹਾ ਮੈਂ ਕੋਈ ਨ ਡਿੱਠਾ, ਅੱਗੇ ਹੋਇ ਮੁੜੇ ।1।

ਬਿਨਾਂ ਅਮਲਾਂ ਆਦਮੀ, ਵੈਂਦੇ ਕੱਖੁ ਲੁੜੇ ।
ਪੀਰ ਪੈਕੰਬਰ ਅਉਲੀਏ, ਦਰਗਹ ਜਾਇ ਵੜੇ ।2।

ਸਭੇ ਪਾਣੀ ਹਾਰੀਆਂ, ਰੰਗਾ ਰੰਗ ਘੜੇ ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ, ਦਰਗਹ ਵੰਜ ਖੜੇ ।3।


چندیں ہزار عالمُ توں کیہڑیاں کڑے ۔
چریندی آئی لیلڑے، تمیندی انّ کڑے ۔رہاؤ۔

اچی گھاٹی چڑھدیاں، تیرے کنڈے پیر پڑے ۔
تیں جیہا میں کوئی ن ڈٹھا، اگے ہوئِ مڑے ۔1۔

بناں عملاں آدمی، ویندے ککھُ لڑے ۔
پیر پیکمبر اؤلیئے، درگہ جائ وڑے ۔2۔

سبھے پانی ہاریاں، رنگا رنگ گھڑے ۔
شاہ حسین فقیر سائیں دا، درگہ ونج کھڑے ۔3۔


चन्दीं हजार आलमु तूं केहड़ियां कुड़े ।
चरेंदी आई लेलड़े, तुमेंदी उन्न कुड़े ।रहाउ।

उच्ची घाटी चढ़द्यां, तेरे कंडे पैर पुड़े ।
तैं जेहा मैं कोई न डिट्ठा, अग्गे होइ मुड़े ।1।

बिनां अमलां आदमी, वैंदे कक्खु लुड़े ।
पीर पैकम्बर अउलीए, दरगह जाय वड़े ।2।

सभे पानी हारियां, रंगा रंग घड़े ।
शाह हुसैन फ़कीर साईं दा, दरगह वंज खड़े ।3।


Translation

Translated by Naveed Alam
 Verses of a Lowly Fakir. Madho Lal Hussain,
Penguin Books India, 2016.

Composition

Vocals: Risham Syed
Composition: Najm Hosain Syed
Tabla: Riaz Ahmed
Violin: Mukhtar Qadri

Painting

Luigi Chialiva (Swiss, 1842–1914), Shepherdess with her flock, oil on panel